Type Here to Get Search Results !

New Punjabi Love Shayari

Welcome to our website www.shayarilikecy.blogspot.com, you can see our website Shayarilikecy the best and funniest Shayaris like - Good Morning Shayari, Good Night Shayari, Good Language Shayari, Good home hit shayari, attitude for boys and girls, some messages in Punjabi language, and more and you will get to know wise men who will give you a different courage in your life. Again you can visit my website www.shayarilikecy.blogspot.com for very funny funny sayings and messages that can make you laugh a lot.


❤️Punjabi Love Shayari❤️


Punjabi Love Shayari


ਸੁਪਨੇ ਚ ਆਏ ਪੋਲੇ ਪੱਬਾਂ ਨਾਲ ਜੇਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ
ਅੱਖਾਂ ਚਮਕਦੀਆਂ ਨੂਰ ਬੜਾ ਚਿਹਰੇ ਉੱਤੇ
ਭਾਈ ਰੂਪੇ ਵਾਲਿਆ ਸੱਜਣਾ ਦੇ ਮੁੱਖ ਦੇ ਨਜ਼ਾਰੇ ਦੇਖੇ ਮੈਂ
-------------------------------------

ਤੂੰ ਤਾਂ ਏ ਮੇਰੇ ਦਿਲ ਦੀ ਰਾਣੀ
ਤੇਰੇ ਨਾਲ ਏ ਕੋਈ ਸਾਂਝ ਪੁਰਾਣੀ
ਤੂੰ ਏ ਮੇਰੀ ਰੂਹ ਦੀ ਹਾਣੀ
ਪਿਆਸੇ ਲਈ ਜਿਵੇਂ ਹੁੰਦਾ ਪਾਣੀ
ਪਿਆਰ ਤੇਰੇ ਕਰਕੇ ਸਾਹ ਨੇ ਚੱਲਦੇ
ਤੇਰੇ ਬਿਨ ਲੱਗੇ ਖਤਮ ਕਹਾਣੀ ਏ
ਪ੍ਰੀਤ ਤੇਰੇ ਸਾਥ ਨਾਲ ਫਿਕਰ ਨੀ ਕੋਈ
ਨਹੀ ਤਾਂ ਗੁਰਲਾਲ ਭਾਈ ਰੂਪੇ ਦੀ ਲੱਗੇ ਉੱਲਝੀ ਤਾਣੀ ਏ
------------------------------------------------------

ਰਾਤੀਂ ਸੱਜ਼ਣਾ ਮੈਨੂੰ ਸਪਨਾ ਆਇਆ
ਆਕੇ ਤੂੰ ਘੁੱਟ ਕੇ ਗਲ ਨਾਲ ਲਾਇਆ
ਫਿਰ ਦਿਲ ਨੀ ਲੱਗਿਆ ਮੇਰਾ ਵੇ
ਮੈਂ ਰੋ ਰੋ ਕੇ ਤੈਨੂੰ ਹਾਲ ਦਿਲ ਦਾ ਸੁਣਾਇਆ
ਫਿਰ ਘੁੱਟ ਕੇ ਹੱਥ ਫੜ ਲਿਆ ਮੈਂ ਤੇਰਾ ਵੇ
ਰੀਝਾਂ ਲਾ ਲਾ ਤੱਕਿਆ ਸੀ ਮੈਂ ਚੰਨ ਵਰਗਾ ਮੁੱਖੜਾ ਤੇਰਾ ਵੇ
ਤੇਰੇ ਸਾਥ ਨਾਲ ਜਿੰਦਗੀ ਵਿੱਚ ਚਾਨਣ ਮੇਰੇ
ਜਦੋਂ ਦਿਸੇ ਨਾ ਤੂੰ ਅੱਖੀਆਂ ਨੂੰ ਤਾਂ ਲੱਗਦਾ ਘੁੱਪ ਹਨੇਰਾ ਵੇ
ਗੁਰਲਾਲ ਭਾਈ ਰੂਪੇ ਵਾਲੇ ਦੇ ਸ਼ਬਦਾਂ ਵਿੱਚ ਪ੍ਰੀਤ ਜਿਕਰ ਹੁੰਦਾ ਏ ਤੇਰਾ ਵੇ

Punjabi Love Shayari


ਕੀ ਜਿਉਣਾ ਹੁੰਦਾ ਯਾਰਾਂ ਵੇ
ਜਿੱਥੇ ਨਾਲ ਨੀ ਰੂਹ ਦਾ ਹਾਣੀ ਵੇ
ਤੇਰੇ ਬਿਨ ਯਾਰਾਂ ਇੰਝ ਤੜਫਾ
ਜਿਵੇਂ ਤੜਫੇ ਮੱਛਲੀ ਬਿਨ ਪਾਣੀ ਵੇ
ਤੇਰੇ ਕਰਕੇ ਗੁਰਲਾਲ ਜਿਉਦਾ ਏ
ਨਹੀ ਤਾਂ ਖਤਮ ਪ੍ਰੀਤ ਕਹਾਣੀ ਵੇ
----------------------------------

ਤੇਰੇ ਤੱਕ ਜਿਹੜਾ ਆਵੇ ਨਾ
ਯਾਰਾਂ ਉਹ ਰਾਹ ਕਿਸ ਕੰਮ ਦੇ
ਤੇਰਾ ਨਾਮ ਲਏ ਬਿਨ ਜਿਹੜਾ ਆ ਜਾਵੇ
ਗੁਰਲਾਲ ਨੂੰ ਪ੍ਰੀਤ ਕਹੇ ਬਿਨ ਆ ਜਾਵਣ
ਯਾਰਾਂ ਉਹ ਸਾਹ ਕਿਸ ਕੰਮ ਦੇ
--------------------------------------------


ਤੇਰੇ ਨਾਲ ਐ ਅਰਥ ਮੇਰੀ ਜਿੰਦਗੀ ਦੇ
ਤੇਰੇ ਬਿਨਾ ਜਿਉਦੀ ਮੈਂ ਲਾਸ਼ ਮਿੱਠੀਏ
ਜਨਮ ਲੈ ਕੇ ਸਿਰਫ ਮੇਰੇ ਲਈ ਆਉਣਾ ਸੀ ਤੂੰ ਧਰਤੀ ਤੇ
ਇੱਕ ਪਲ ਅੱਖਾਂ ਤੋਂ ਨਾ ਪਾਸੇ ਹੁੰਦੀ ਤੂੰ ਕਾਸ਼ ਮਿੱਠੀਏ
ਇਸ ਜਨਮ ਤਾਂ ਇਕੱਠੇ ਅਸੀ ਨਹੀ ਹੋਏ
ਮਿਲਾਗੇ ਅਗਲੇ ਜਨਮ ਮੈਨੂੰ ਪੂਰੀ ਆਸ ਮਿੱਠੀਏ
ਆਜਾ ਪ੍ਰੀਤ ਆ ਕੇ ਮਿਲਜਾ ਤੂੰ ਮੈਨੂੰ ਖੰਡ ਬਣਕੇ
ਕਿਤੇ ਤੇਰਾ ਗੁਰਲਾਲ ਨਾ ਛੱਡ ਜੇ ਸਵਾਸ ਮਿੱਠੀਏ
----------------------------------------------------------------

ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ..♥️
---------------------------------------

ਓਹੀ ਹੋਇਆ
ਜੋ ਲਗਦਾ ਨਹੀਂ ਸੀ ਕਦੇ
ਓਹਦੇ ਹਥੋਂ ਹੀ ਮਾਰੇਂ ਗਏ
ਜਿਹੜਾ ਕਾਤਿਲ ਲਗਦਾ ਨਹੀਂ ਸੀ ਕਦੇ
---------------------------------------
ਓਹਦੇ ਬੋਲਾਂ ਤੋਂ ਲਗਦਾ ਸੀ
ਓਹਦੇ ਵਰਗਾ ਕਿਤੇ ਪਿਆਰ ਨਹੀਂ
ਓਹਦੇ ਨਾਲ ਕਰਕੇ ਸਮਝ ਗਿਆ
ਹੁਣ ਕਰਨਾ ਕਦੇ ਪਿਆਰ ਨਹੀਂ
---------------------------------------

ਬਿਨ ਮੌਸਮ ਪੈਦਾ ਏਂ ਮੀਂਹ
ਅਖਾਂ ਚੋਂ ਹੰਝੂ ਜਿਵੇਂ ਡਿਗਦੇ ਰਹਿੰਦੇ ਨੇ
ਸ਼ਹਿਰ ਮਹੁੱਬਤ ਦੇ ਰਹਿੰਦਾ ਕੋਇ ਅਬਾਦ ਨਹੀਂ
ਮੇਰੇ ਵਰਗੇ ਸਾਰੇ ਇਥੇ ਬਰਬਾਦ ਰਹਿੰਦੇ ਨੇ
---------------------------------------

ਕਹਿੰਦੇ ਨੇ ਬੁੱਲ੍ਹੇ ਸ਼ਾਹ
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ,
ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ
---------------------------------------

ਬਨਾਇਆ ਹੋਇਆਂ ਮਜ਼ਾਕ
ਲੋਕ ਆਪਣੇ ਉੱਤੇ ਹੱਸਦੇ ਨੇਂ
ਕੋਈ ਦੱਸਦਾ ਕੁਝ ਨਹੀਂ
ਆਸ਼ਿਕ ਸਾਰੇ ਹਾਲ ਠੀਕ ਦਸਦੇ ਨੇ
---------------------------------------

ਮੈਂ ਭੁੱਲ ਦਾ ਜਾ ਰਿਹਾ
ਕੁੱਝ ਇਦਾਂ ਆਪਣੇ ਆਪ ਨੂੰ
ਜਿਵੇਂ ਟੁੱਟਣੇ ਤੋਂ ਬਾਅਦ ਆਲ੍ਹਣਾ
ਪੰਛੀ ਘਰ ਦਾ ਰਾਹ ਭੁੱਲ ਜਾਂਦੇ ਨੇ

ਕਰਕੇ ਇਸ਼ਕ ਮੈਨੂੰ ਲੱਗਦਾ
ਹੱਸਦੇ ਵਸਦੇ ਲੋਕ ਵੀ ਮਰ ਜਾਂਦੇ ਨੇ

---------------------------------------

ਸੁਣਿਆ ਏ ਮੈਂ ਕਿ ਉਸ ਲੋਕ ਤੇਰਾ ਵਾਸਾ ਏ
ਬੈਠਦੀ ਹਾਂ ਰੋਜ਼ ਤਾਰਿਆਂ ਦੀ ਲੋਅ ‘ਚ…ਚੰਨ ਦੀ ਚਾਨਣੀ ‘ਚ
ਕਿ ਖੌਰੇ ਕਿੱਧਰੇ ਇਹ ਤੇਰਾ ਪਤਾ ਦੱਸ ਦੇਣ..!!

---------------------------------------

ਤੂੰ ਦਿਲ ‘ਚ ਧੜਕਦਾ ਏ
ਸਾਹਾਂ ‘ਚ ਵੱਸਦਾ ਏ
ਹੰਝੂਆਂ ‘ਚ ਰੋਂਦਾ ਏ
ਤੇ ਹਾਸਿਆਂ ‘ਚ ਹੱਸਦਾ ਏ..!!
---------------------------------------

ਕੇ ਹੱਥ ਹੱਥਾਂ ਵਿਚ ਤੇਰੇ ਹੱਥ ਮੰਗਦੇ ਨੇ,
ਨੈਣ ਤੇਰੀਆਂ ਅੱਖਾਂ ਵਿੱਚ ਤੱਕਣਾ ਚਾਹੁੰਦੇ ਨੇ,
ਮੈਨੂੰ ਕਿੰਨਾ ਪਿਆਰ ਹੈ ਨਾਲ ਤੇਰੇ,
ਬੁੱਲ੍ਹ ਬੋਲ ਕੇ ਤੈਨੂੰ ਦੱਸਣਾ ਚਾਹੁੰਦੇ ਨੇ,
ਅੱਜ ਕੱਲ੍ਹ ਤਾਂ ਸੱਜਣਾ,
ਮੈਨੂੰ ਸੁਫਨੇ ਵੀ ਤੇਰੇ ਹੀ ਆਉਂਦੇ ਨੇ,
ਸੁਫਨੇ ਵਿੱਚ ਮੈਨੂੰ ਤੇਰਾ ਦੀਦਾਰ ਹੁੰਦਾ ਏ,
ਮੇਰੇ ਨੈਣ ਵੀ ਤਾਂ ਆਹੀ ਚਾਹੁੰਦੇ ਨੇ,
ਜਿਸ ਦਿਨ ਮੈਨੂੰ ਤੇਰਾ ਦੀਦਾਰ ਨਾ ਹੋਵੇ,
ਓਸ ਦਿਨ ਨੈਣ, ਔਖੇ ਸੌਖੇ ਰਹਿੰਦੇ ਨੇ,
ਨਾਮ ਮੇਰਾ ਨਾਂ ਪੁੱਛ ਮੇਰੇ ਤੋਂ,
ਮੈਨੂੰ ਆਸ਼ਿਕ ਤੇਰਾ ਕਹਿੰਦੇ ਨੇ,
ਜਦ ਚੰਨ ਵੱਲ ਮੈ ਦੇਖਦਾ ਹਾਂ,
ਤਾਂ ਮੈਨੂੰ ਭੁਲੇਖੇ ਤੇਰੇ ਪੈਂਦੇ ਨੇ ,
ਮੈਨੂੰ ਪੱਕਾ ਤਾਂ ਨਹੀ ਪਤਾ,
ਪਰ ਲਗਦਾ ਏਸੇ ਨੂੰ ਹੀ ਪਿਆਰ ਕਹਿੰਦੇ ਨੇ
---------------------------------------

Post a Comment

0 Comments
* Please Don't Spam Here. All the Comments are Reviewed by Admin.